Happy Father’s Day!
Recently, my grandson was featured on Huffington Post’s article: 15 Reasons Why You Should Celebrate Father’s Day With A Book (he is number 15!) and it was wonderful to see so many dads and grandfathers actively reading. There is a social media movement called #DadsRead (Read about it HERE) that encourages all Dads to read to their children and grandfathers too. It occurred to me that there isn’t much written in Punjabi about this topic. So I have written this blog post in Punjabi, dedicated especially to fathers and grandfathers of Punjab.
ਪਿਛਲੇ ਸਾਲ ਫਰਿਜ਼ਨੋ ਕੈਲੇਫੋਰਨੀਆ ਵਿਚ ਨੌਜਵਾਨਾਂ ਦੀ ਬਣੀ ਸੰਸਥਾ “ਜੈਕਾਰਾ” ਵਲੋਂ ਬੱਚਿਆਂ ਵਾਸਤੇ ਪ੍ਰੋਗ੍ਰਾਮ ਉਲੀਕੇ ਗਏ ਸਨ | ਇਕ ਅਜੇਹੇ ਪ੍ਰੋਗ੍ਰਾਮ ਲਈ ਪ੍ਰਬੰਧਕਾਂ ਦੀ ਬੇਨਤੀ ਉੱਤੇ ਮੇਰੇ ਵਲੋਂ ਸ਼ੈਲ ਸਿਲਵਰਸਟਾਈਨ ਦੀ ਅੰਗ੍ਰੇਜ਼ੀ ਵਿਚ ਲਿਖੀ ਹੋਈ ਕਹਾਣੀ ” The Giving Tree” ਦਾ ਪੰਜਾਬੀ ਰੂਪ ਪੇਸ਼ ਕੀਤਾ ਗਿਆ | ਆਪਣੀ ਇਸ ਬਲੌਗ ਉਤੇ ਪਾਠਕਾਂ ਦੀ ਨਜ਼ਰ ਕਹਾਣੀ ਦਾ ਓਹ ਰੂਪ ਪੋਸਟ ਕਰ ਰਿਹਾ ਹਾਂ :
ਉਸ ਮੁੰਡੇ ਨੂੰ ਓਹ ਬਿਰਖ ਬੜਾ ਈ ਚੰਗਾ ਚੰਗਾ ਲਗਦਾ ਸੀ | ਤੇ ਮੁੰਡੇ ਨੂੰ ਖੁਸ਼ ਵੇਖ ਕੇ ਬਿਰਖ ਹੋਰ ਵੀ ਖੁਸ਼ ਹੁੰਦਾ !
“ਮੇਰੀ ਉਮਰ ਹੁਣ ਬਿਰਖ ਤੇ ਚੜ੍ਹਨ ਤੇ ਖੇਡਣ ਵਾਲੀ ਨਹੀਂ ਰਹੀ | ਮੈਂ ਵੱਡਾ ਹੋ ਗਿਆ ਵਾਂ | ਮੈਂ ਹੁਣ ਕੋਈ ਚੀਜ਼ਾਂ ਵਸਤਾਂ ਖਰੀਦਣੀਆਂ ਤੇ ਮਜ਼ੇ ਲੁੱਟਣਾ ਚਾਹੁੰਦਾ ਵਾਂ | ਮੈਨੂੰ ਕੁਝ ਪੈਸੇ ਚਾਹੀਦੇ ਨੇ | ਤੂੰ ਮੈਨੂੰ ਕੁਝ ਪੈਸੇ ਦੇ ਸਕਦਾ ਏਂ “? ਮੁੰਡੇ ਨੇ ਪੁੱਛਿਆ |
“ਬਈ ਮੁੰਡਿਆ ਇਹ ਤੇ ਬੜੀ ਮਾੜੀ ਗੱਲ ਹੋਈ | ਮੈਂ ਤੇ ਪੈਸੇ ਰਖਦਾ ਈ ਨੀਂ ; ਮੇਰੇ ਕੋਲ ਤੇ ਪੱਤੇ ਈ ਨੇ ਤੇ ਜਾਂ ਫਿਰ ਫਲ ! ਤੂੰ ਇੰਜ ਕਰ ਬਈ ਮੇਰੇ ਫਲ ਲੈ ਜਾ, ਸ਼ਹਿਰ ਜਾ ਕੇ ਵੇਚ ਲਵੀਂ, ਪੈਸੇ ਵੱਟੀਂ, ਚੀਜ਼ਾਂ ਵਸਤਾਂ ਖਰੀਦੀੰ ਤੇ ਮੌਜਾਂ ਕਰੀਂ,” ਬਿਰਖ ਨੇ ਆਖਿਆ |
ਬਿਰਖ ਦੀ ਗੱਲ ਸੁਣਕੇ ਮੁੰਡਾ ਬਿਰਖ ਤੇ ਚੜ੍ਹ ਗਿਆ, ਖੁਸ਼ੀ ਖੁਸ਼ੀ ਫਲ ਇਕੱਠੇ ਕੀਤੇ ਤੇ ਲੈ ਕੇ ਸ਼ਹਿਰ ਚਲਾ ਗਿਆ | ਮੁੰਡੇ ਦੀ ਖੁਸ਼ੀ ਵੇਖਕੇ ਬਿਰਖ ਵੀ ਖੁਸ਼ ਸੀ |
ਪਰ ਹੁਣ ਮੁੰਡਾ ਬੜਾ ਚਿਰ ਮੁੜਕੇ ਨਾ ਆਇਆ | ਰੁਖ ਉਦਾਸ ਹੋ ਗਿਆ | ਇੱਕ ਦਿਨ ਕੀ ਹੋਇਆ ਬਈ ਓਹ ਮੁੰਡਾ ਫਿਰ ਆ ਗਿਆ | ਓਹਨੂੰ ਦੂਰੋਂ ਈ ਆਉਂਦਿਆਂ ਵੇਖ ਕੇ ਬਿਰਖ ਖੁਸ਼ੀ ਵਿਚ ਝੂਮ ਉਠਿਆ ਤੇ ਚਾਅ ਨਾਲ ਅਖਣ ਲੱਗਾ ,” ਆ ਜਾ ਆ ਜਾ ਮੁੰਡਿਆ ਆ ਜਾ | ਮੇਰੇ ਉੱਪਰ ਚੜ੍ਹ ਜਾ ਤੇ ਮੇਰੀਆਂ ਟਾਹਣੀਆਂ ਨਾਲ ਝੂਟ | ਫਲ ਖਾ, ਮੇਰੀ ਛਾਂਵੇਂ ਬੈਠ, ਹੱਸ ਖੇਡ ਤੇ ਮਜ਼ੇ ਕਰ |
“ਮੇਰੇ ਕੋਲ ਹੁਣ ਖੇਡਣ ਦੀ ਵੇਹਲ ਕਿਥੇ ? ਮੈਨੂੰ ਵਹੁਟੀ ਚਾਹੀਦੀ ਆ, ਬੱਚੇ ਚਾਹੀਦੇ ਨੇ, ਮੀਂਹ ਹਨੇਰੀ ਤੋਂ ਬਚਣ ਅਤੇ ਸੁਖ-ਆਰਾਮ ਲਈ ਘਰ ਚਾਹੀਦੈ ? ਕੀ ਤੂੰ ਮੈਨੂੰ ਘਰ ਦੇ ਸਕਦੈਂ “? ਮੁੰਡੇ ਨੇ ਪੁੱਛਿਆ |
“ਮੇਰੇ ਕੋਲ ਤੇ ਕੋਈ ਘਰ ਹੈ ਨਹੀਂ | ਮੇਰਾ ਤੇ ਜੰਗਲ ਈ ਘਰ ਆ,” ਬਿਰਖ ਨੇ ਆਖਿਆ | “ਪਰ ਤੂੰ ਇੰਜ ਕਰ ਮੇਰੇ ਟਾਹਣ ਈ ਵਢ ਕੇ ਲੈ ਜਾ, ਜਾ ਕੇ ਘਰ ਬਣਾ ਲਵੀਂ ਤੇ ਮੌਜਾਂ ਕਰੀਂ, ਖੁਸ਼ ਰਵ੍ਹੀਂ “|
ਮੁੰਡੇ ਨੇ ਬਿਰਖ ਦੇ ਟਾਹਣ ਵਢ ਲਏ ਤੇ ਲਿਜਾ ਕੇ ਘਰ ਬਣਾ ਲਿਆ | ਮੁੰਡੇ ਦੀ ਖੁਸ਼ੀ ਵੇਖ ਕੇ ਬਿਰਖ ਵੀ ਖੁਸ਼ ਸੀ |
ਪਰ ਹੁਣ ਫੇਰ ਮੁੰਡਾ ਕਈ ਚਿਰ ਮੁੜ ਕੇ ਨਾ ਆਇਆ | ਬਿਰਖ ਫਿਰ ਉਦਾਸ ਹੋ ਗਿਆ |
ਬੜੀ ਦੇਰ ਬਾਅਦ ਜਦੋਂ ਬਿਰਖ ਨੇ ਮੁੰਡੇ ਨੂੰ ਆਉਂਦਿਆਂ ਵੇਖਿਆ ਤਾਂ ਖੁਸ਼ੀ ਵਿਚ ਉਸ ਤੋਂ ਬੋਲਿਆ ਹੀ ਨਾ ਜਾਏ | ” ਆ ਬਈ ਮੁੰਡਿਆ ਆ ਜਾ | ਆ ਜਾ ਮੇਰੇ ਕੋਲ ਤੇ ਖੇਡ-ਮਲ੍ਹ,” ਬੜੀ ਮੁਸ਼ਕਿਲ ਨਾਲ ਬੜੀ ਹੌਲੀ ਜਿਹੀ ਆਵਾਜ਼ ਵਿਚ ਬਿਰਖ ਨੇ ਮੁੰਡੇ ਨੂੰ ਆਖਿਆ |
“ਹੁਣ ਤੇ ਮੇਰੀ ਖੇਡ੍ਹਣ ਵਾਲੀ ਉਮਰ ਈ ਨਹੀਂ ਰਹੀ,” ਮੁੰਡਾ ਅਖਣ ਲੱਗਾ | “ਹੁਣ ਤੇ ਮੈਨੂੰ ਚਾਹੀਦੀ ਏ ਇੱਕ ਬੇੜੀ, ਜਿਹਦੇ ਉੱਪਰ ਤੈਰ ਕੇ ਮੈ ਕਿਤੇ ਦੂਰ ਜਾ ਸਕਾਂ “| ਕੀ ਤੂੰ ਮੈਨੂ ਬੇੜੀ ਦੇ ਸਕੇਂਗਾ ?
” ਤੂੰ ਇੰਜ ਕਰ ਬਈ ਮੇਰਾ ਇਹ ਮੋਟਾ ਤਣਾ ਈ ਵਢ ਲੈ ਤੇ ਬੇੜੀ ਬਣਾ ਲੈ,” ਬਿਰਖ ਨੇ ਆਖਿਆ | “ਫਿਰ ਤੂੰ ਬੇੜੀ ਨਾਲ ਪਾਣੀ ਤੇ ਜਿਧਰ ਮਰਜ਼ੀ ਸਫਰ ਕਰੀਂ ਤੇ ਖੁਸ਼ ਰਵ੍ਹੀਂ “[
ਮੁੰਡੇ ਨੇ ਬਿਰਖ ਦਾ ਮੋਟਾ ਤਣਾ ਵੀ ਕੱਟ ਲਿਆ ਤੇ ਬੇੜੀ ਬਣਾ ਕੇ ਪਾਣੀ ਤੇ ਸਫਰ ਕਰਦਿਆਂ ਓਥੋਂ ਦੂਰ ਚਲੇ ਜਾਣ ਲਈ ਠਿੱਲ ਪਿਆ |
ਪਰ ਬੱਚਿਓ ਬਿਰਖ ਭਲਾ ਹੁਣ ਅੰਦਰੋਂ ਖੁਸ਼ ਸੀ ? ਨਹੀਂ ਨਾ. . . !
“ਮੈਨੂੰ ਅਫਸੋਸ ਹੈ ਮੁੰਡਿਆ” ਮੁੰਡੇ ਵਲ ਵੇਖ ਕੇ ਬਿਰਖ ਨੇ ਉਦਾਸੀ ਨਾਲ ਆਖਿਆ | “ਹੁਣ ਤੇ ਮੇਰੇ ਕੋਲ ਤੈਨੂੰ ਦੇਣ ਵਾਸਤੇ ਕੁਝ ਵੀ ਬਾਕੀ ਨਹੀਂ ਰਿਹਾ | ਮੇਰੇ ਤੇ ਫਲ ਵੀ ਹੁਣ ਨਹੀਂ ਰਹੇ”|
“ਮੇਰੇ ਵੀ ਦੰਦ ਹੁਣ ਹਿਲ ਗਏ ਨੇ , ਮੈਂ ਵੀ ਫਲ ਖਾਣ ਜੋਗਾ ਹੁਣ ਨਹੀਂ ਰਹਿ ਗਿਆ” ਮੁੰਡੇ ਨੇ ਆਖਿਆ |
“ਮੇਰੀ ਤੇ ਕੋਈ ਟਾਹਣੀ ਵੀ ਬਾਕੀ ਨਹੀਂ ਰਹਿ ਗਈ ਜਿੱਥੇ ਤੂੰ ਝੂਟ ਸਕੇਂ ” ਬਿਰਖ ਬੋਲਿਆ |
“ਮੈਂ ਵੀ ਵੱਡਾ ਹੋ ਗਿਆ ਵਾਂ ਹੁਣ ਟਾਹਣੀਆਂ ਤੇ ਪਹਿਲਾਂ ਵਾਂਗ ਝੂਟ ਨਹੀਂ ਸਕਾਂਗਾ” ਮੁੰਡੇ ਨੇ ਆਖਿਆ | “ਮੇਰਾ ਤੇ ਮੋਟਾ ਤਣਾ ਵੀ ਜਾਂਦਾ ਲਗਾ ਜਿਸ ‘ਤੇ ਤੂੰ ਚੜ੍ਹ ਸਕਦੋਂ ,” ਬਿਰਖ ਕਹਿਣ ਲੱਗਾ |
“ਮੈਂ ਵੀ ਏਨਾ ਥੱਕ ਗਿਆ ਵਾਂ ਬਈ ਤਣੇ ਤੇ ਚੜ੍ਹ ਈ ਨਹੀਂ ਸੀ ਸਕਣਾ” ਮੁੰਡੇ ਨੇ ਆਖਿਆ | “ਮੈਨੂੰ ਇਸ ਦਾ ਡਾਢਾ ਦੁੱਖ ਹੈ,” ਬਿਰਖ ਨੇ ਹੌਕਾ ਲੈਂਦਿਆਂ ਆਖਿਆ | “ਮੈਂ ਚਾਹੁੰਦਾ ਸਾਂ ਤੈਨੂੰ ਕੁਝ ਦੇ ਸਕਦਾ, ਪਰ ਮੇਰੇ ਕੋਲ ਦੇਣ ਲਈ ਕੁਝ ਬਚਿਆ ਹੀ ਨਹੀਂ | ਹੁਣ ਤਾਂ ਮੈਂ ਇੱਕ ਪੁਰਾਣਾ ਮੁਢ਼ ਹੀ ਰਹਿ ਗਿਆ ਵਾਂ ,” ਬਿਰਖ ਨੂੰ ਬੜਾ ਹਿਰਖ ਸੀ |
“ਮੈਨੂੰ ਵੀ ਥੋੜ੍ਹੀ ਬੈਠਣ ਲਈ ਥਾਂ ਤੋਂ ਬਿਨਾਂ ਹੁਣ ਹੋਰ ਕੁਝ ਨਹੀਂ ਚਾਹਿਦਾ | ਮੈਂ ਬਹੁਤ ਥੱਕ ਗਿਆ ਵਾਂ | ਆਰਾਮ ਨਾਲ ਰਤਾ ਬੈਠਣਾ ਹੀ ਚਾਹੁੰਦਾ ਹਾਂ,” ਮੁੰਡੇ ਨੇ ਆਖਿਆ |
Other related links re: Father’s Day and the Environment :
Leave a Reply