ਦੇਸ਼ਭਗਤਾਂ, ਸ਼ਹੀਦਾਂ ਲਈ ਸਤਿਕਾਰ ਵਜੋਂ ਸ਼ਹੀਦੀ ਦਿਵਸ ਧੂਮ-ਧਾਮ ਨਾਲ ਮਨਾਏ ਜਾਣ ਦੇ ਨਾਲ ਕੁਝ ਸਿਰਕੱਢ ਯੋਧਿਆਂ ਦੇ ਜਨਮ ਦਿਨਾਂ ਉਪਰ ਅਕੀਦਤ ਦੇ ਫੁੱਲ ਵੀ ਸ਼ਿੱਦਤ ਨਾਲ ਭੇਟ ਕੀਤੇ ਜਾਂਦੇ ਹਨ।ਹਰ ਦੇਸ, ਹਰ ਕੌਮ ਦੇ ਇਮਤਿਹਾਨ ਦੀ ਘੜੀ ਵਾਲੀ ਆਪਣੀ ਕਹਾਣੀ ਹੈ ਜਦੋਂ ਸਿਰਲੱਥ ਯੋਧੇ ਸਿਰਾਂ ‘ਤੇ ਕੱਫ਼ਨ ਬਨ੍ਹੰ ਕੇ ਨਿੱਤਰਦੇ ਹਨ।ਪ੍ਰੰਤੂ ਸਮਾਂ ਲੰਘ ਜਾਣ’ਤੇ ਕੇਵਲ ਉਹ ਹੀ ਯਾਦ ਰਹਿ ਜਾਂਦੇ ਹਨ ਜਿਨ੍ਹਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਣ ਸਦਕਾ ਲੋਕ ਮਨਾਂ ਦੇ ਚੇਤੇ ਵਿਚ ਰਹਿੰਦਾ ਹੈ। ਦੂਜੇ ਜਾਂ ਤਾਂ ਗੁੰਮਨਾਮ ਹੀ ਰਹਿ ਜਾਂਦੇ ਹਨ ਤੇ ਜਾਂ ਸਮੇਂ ਦੀ ਧੂੜ ਵਿਚ ਗੁਆਚ ਜਾਂਦੇ ਹਨ । ਭਾਰਤੀ ਕੌਮ ਦੀ ਆਜ਼ਾਦੀ ਲਈ ਲੜਾਈ ਦੀ ਕਹਾਣੀ ਵਿਚ ਵੀ ਕੁਝ ਇਸਤਰਾਂ ਦਾ ਵਰਤਾਰਾ ਹੀ ਗਦਰ ਪਾਰਟੀ ਨਾਲ ਵਾਪਰਿਆ ਹੈ, ਜੋ ਨਿਵੇਕਲੀ ਹੋਣ ਦੇ ਬਾਵਜੂਦ ਹਾਸ਼ੀਏ ਉਤੇ ਹੀ ਰੱਖੀ ਰਹੀ ਹੈ।10,000 ਮੀਲ ਦੂਰ ਅਮਰੀਕਾ ਵਿਚ ਬਣੀ ਗਦਰ ਪਾਰਟੀ ਦੇ ਬਾਨੀ ਸੋਹਣ ਸਿੰਘ ਭਕਨਾ ਦੇ 150ਵੇਂ ਜਨਮ ਦਿਨ ‘ਤੇ ਉਨ੍ਹਾਂ ਦੀ ਭੁੱਲੀ ਵਿੱਸਰੀ ਯਾਦ ਨੂੰ ਸੰਮ੍ਰਪਿਤ ਨਜ਼ਮ:
ਮੈਂ ਈ ਹਾਂ ਸੋਹਣ ਸਿੰਘ ਤੇ . . .
1914 ਅਮਰੀਕਾ ਤੋਂ ਗਦਰੀਆਂ ਵਲੋਂ ਪਾਰਟੀ ਪ੍ਰਧਾਨ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ 5 ਸਾਲ ਪਿੱਛੋਂ ਦੇਸ ਵਾਪਸੀ ’ਤੇ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਤਫਤੀਸ਼ ਵੇਲੇ ਦਾ ਬਿਆਨ ਹੈ ਇਹ ਕਵਿਤਾ । ਪਾਰਟੀ ਵਰਕਰਾਂ ਨੂੰ ਹਦਾਇਤ ਸੀ ਜੇ ਦੇਸ ਪਹੁੰਚਣ ਤੋਂ ਪਹਿਲਾਂ ਰਸਤੇ ਵਿਚ ਹੀ ਫੜੇ ਜਾਣ ਤਾਂ ਕੋਈ ਇਕਬਾਲੀਆ ਬਿਆਨ ਦੇਣ ਤੋਂ ਗੁਰੇਜ਼ ਕਰਨ।
ਸਾਲ ਕੁ ਬਾਅਦ ਹੀ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਸੋਹਣ ਸਿੰਘ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਜੋ ਮਗਰੋਂ ਟੁੱਟ ਕੇ ‘ਕਾਲਾ ਪਾਣੀ’ ਉਮਰ ਕੈਦ ਵਿਚ ਬਦਲ ਜਾਣੀ ਹੈ।ਪਰ ਸਜ਼ਾ ਉਮਰ ਕੈਦ ਕੱਟਣ ਤੇ ਵੀ ਪੂਰੀ ਨਹੀਂ ਹੋਣੀ, 26 ਸਾਲ ਲਮਕਦੀ ਰਹਿਣੀ ਹੈ।
ਠਹਿਰੋ! ਸੁਣੋ. .
ਹਾਂ ਹਾਂ ਮੈਂ ਈ ਹਾਂ ਸੋਹਣ ਸਿੰਘ
ਤੇ ਅੰਬਰਸਰ ਵਿਚ ਭਕਨਾ ਪਿੰਡ ਆ ਮੇਰਾ
ਮਿਹਨਤ ਮਜੂਰੀ ਕਰਦਾ
ਪੰਜੀਂ ਸਾਲੀਂ ਘਰ ਮੁੜਿਆ ਹਾਂ
ਅਕਲ ਤੁਹਾਡੀ ਕਿਧਰ ਗਈ ਜੇ
ਕਿਹੜੀ ਗੱਲੋਂ ਕਰੋ ਬਖੇੜਾ?
ਮੈਂ ਕੀ ਜਾਣਾ ਕੋਈ ਕਿਹੜਾ?
ਹਾਂ ਹਾਂ ਮੈਂ ਈ ਹਾਂ ਸੋਹਣ ਸਿੰਘ
ਤੇ ਅੰਬਰਸਰ ਵਿਚ ਭਕਨਾ ਪਿੰਡ ਆ ਮੇਰਾ
ਮਿਹਨਤ ਮਜੂਰੀ ਕਰਦਾ
ਪੰਜੀਂ ਸਾਲੀਂ ਘਰ ਮੁੜਿਆ ਹਾਂ
ਅਕਲ ਤੁਹਾਡੀ ਕਿਧਰ ਗਈ ਜੇ
ਕਿਹੜੀ ਗੱਲੋਂ ਕਰੋ ਬਖੇੜਾ?
ਮੈਂ ਕੀ ਜਾਣਾ ਕੋਈ ਕਿਹੜਾ?
ਕਸਮ ਐ!
ਮੈਂ ਤੇ ਹੋ ਮਜਬੂਰ ਘਰੋਂ ਤੁਰਿਆ ਸਾਂ
ਮੈਨੂੰ ਕੀ ਪਤਾ ਗਦਰ ਕੀ
ਤੇ ਗਦਰੀ ਕੌਣ ਕੌਣ
ਮੈਂ ਤੇ ਸਾਹਿਬ, ਪੰਜੀਂ ਸਾਲੀਂ ਘਰ ਮੁੜਿਆ ਹਾਂ।
ਮੈਂ ਤੇ ਹੋ ਮਜਬੂਰ ਘਰੋਂ ਤੁਰਿਆ ਸਾਂ
ਮੈਨੂੰ ਕੀ ਪਤਾ ਗਦਰ ਕੀ
ਤੇ ਗਦਰੀ ਕੌਣ ਕੌਣ
ਮੈਂ ਤੇ ਸਾਹਿਬ, ਪੰਜੀਂ ਸਾਲੀਂ ਘਰ ਮੁੜਿਆ ਹਾਂ।
ਜ਼ਿਮੀਂਦਾਰ ਮਜ਼ਦੂਰ
ਨਾ ਮੈਂ ਚੋਰ ਤੇ ਨਾ ਮੈਂ ਯਾਰ
ਸੱਤ ਸਮੁੰਦਰ ਪਾਰ
ਤੇ ਦੇਸੋਂ ਦੂਰ
ਮਿਰਕਣ ਦੀਆਂ ਮਿੱਲਾਂ ਵਿਚ ਆਰਾ ਖਿੱਚਦਾ
ਹੋਇਆ ਚੂਰੋ-ਚੂਰ
ਪੰਜੀਂ ਸਾਲੀਂ ਘਰ ਮੁੜਿਆ ਹਾਂ।
ਨਾ ਮੈਂ ਚੋਰ ਤੇ ਨਾ ਮੈਂ ਯਾਰ
ਸੱਤ ਸਮੁੰਦਰ ਪਾਰ
ਤੇ ਦੇਸੋਂ ਦੂਰ
ਮਿਰਕਣ ਦੀਆਂ ਮਿੱਲਾਂ ਵਿਚ ਆਰਾ ਖਿੱਚਦਾ
ਹੋਇਆ ਚੂਰੋ-ਚੂਰ
ਪੰਜੀਂ ਸਾਲੀਂ ਘਰ ਮੁੜਿਆ ਹਾਂ।
ਵੇਖੋ ਜੀ! ਧਾਡੇ ਕੋਲੋਂ ਕਾਹਦਾ ਪਰਦਾ
ਤੰਗੀਆਂ ਤੁਰਸ਼ੀਆਂ ਜਰਦਾ ਜਰਦਾ
ਘਰ ਦੀ ਹਾਲਤ ਠੀਕ ਕਰਨ ਲਈ
ਹੋ ਮਜਬੂਰ ਘਰੋਂ ਤੁਰਿਆ ਸਾਂ
ਮਿਹਨਤ ਮਜੂਰੀ ਕਰਦਾ ਕਰਦਾ
ਪੰਜੀਂ ਸਾਲੀਂ ਘਰ ਮੁੜਿਆ ਹਾਂ।
ਤੰਗੀਆਂ ਤੁਰਸ਼ੀਆਂ ਜਰਦਾ ਜਰਦਾ
ਘਰ ਦੀ ਹਾਲਤ ਠੀਕ ਕਰਨ ਲਈ
ਹੋ ਮਜਬੂਰ ਘਰੋਂ ਤੁਰਿਆ ਸਾਂ
ਮਿਹਨਤ ਮਜੂਰੀ ਕਰਦਾ ਕਰਦਾ
ਪੰਜੀਂ ਸਾਲੀਂ ਘਰ ਮੁੜਿਆ ਹਾਂ।
ਕੀ ਦੱਸਾਂ, ਕੀ ਪੁੱਛਾਂ
ਕੀ ਉਹ ਚਾਹੁਣ ?
ਮੈਂ ਕੀ ਜਾਣਾਂ ਗਦਰ
ਤੇ ਗਦਰੀ ਕੌਣ ਕੌਣ।
ਕੀ ਉਹ ਚਾਹੁਣ ?
ਮੈਂ ਕੀ ਜਾਣਾਂ ਗਦਰ
ਤੇ ਗਦਰੀ ਕੌਣ ਕੌਣ।
ਮੇਰੇ ਪਿੰਡ ਜਾਓ, ਨਹੀਂ ਜੇ ਮੰਨਣੀ
ਤੇ ਮੇਰੇ ਨਾਲ ਆਓ . . .
ਮੇਰੇ ਘਰ ਵੇਖੋ
ਇਕ ਨਹੀਂ ਦੋ ਮਾਵਾਂ, ਧਰਮ-ਮਾਂ ਤੇ ਜਣਨੀ
ਨਿੱਤ ਉਡੀਕਦੀਆਂ
ਰਾਹ ਮੇਰੀ ਰਹਿਣ ਉਲੀਕਦੀਆਂ!
ਤੇ ਮੇਰੇ ਨਾਲ ਆਓ . . .
ਮੇਰੇ ਘਰ ਵੇਖੋ
ਇਕ ਨਹੀਂ ਦੋ ਮਾਵਾਂ, ਧਰਮ-ਮਾਂ ਤੇ ਜਣਨੀ
ਨਿੱਤ ਉਡੀਕਦੀਆਂ
ਰਾਹ ਮੇਰੀ ਰਹਿਣ ਉਲੀਕਦੀਆਂ!
ਨੀਲੀਆਂ ਅੱਖਾਂ ਆਲੀ,ਮੇਰੀ ਘਰ ਵਾਲੀ
ਔਸੀਆਂ ਪਾਉਂਦੀ,ਵਕਤ ਟਪਾਉਂਦੀ
ਖਬਰੇ ਕੀਕਰ ਦਿਲ ਪਰਚਾਉਂਦੀ?
ਔਸੀਆਂ ਪਾਉਂਦੀ,ਵਕਤ ਟਪਾਉਂਦੀ
ਖਬਰੇ ਕੀਕਰ ਦਿਲ ਪਰਚਾਉਂਦੀ?
ਉਹ ਜੋ ਮੈਨੂੰ ਤੋਰਨ ਲੱਗੀਆਂ
ਵਾਰੋ ਵਾਰੀ ਗਸ਼ ਖਾ ਡਿੱਗੀਆਂ
ਕਿਨ੍ਹ ਉਠਾਈਆਂ
ਕਿਨ੍ਹੇਂ ਕਦੋਂ ਦਿਲਾਸਾ ਦਿੱਤਾ
ਰੋਈਆਂ ਵੀ ਤੇ ਕਿਸ ਵਰਚਾਈਆਂ!
ਵਾਰੋ ਵਾਰੀ ਗਸ਼ ਖਾ ਡਿੱਗੀਆਂ
ਕਿਨ੍ਹ ਉਠਾਈਆਂ
ਕਿਨ੍ਹੇਂ ਕਦੋਂ ਦਿਲਾਸਾ ਦਿੱਤਾ
ਰੋਈਆਂ ਵੀ ਤੇ ਕਿਸ ਵਰਚਾਈਆਂ!
ਨਾ ਕੋਈ ਮੇਰਾ ਭੈਣ ਨਾ ਭਾਈ
ਨਾ ਕੋਈ ਮੇਰਾ ਪੁੱਤ, ਜਵਾਈ
ਨਾ ਕੋਈ ਤੀਜਾ ਸਕਾ-ਸਹਾਈ
ਮੈਂ ਤਾਂ ਸਾਹਿਬ ਸਭ ਕਮਾਈ
ਘਰ ਦਾ ਹਾਲ ਸੁਧਾਰਨ ਖਾਤਿਰ
ਆਪਣੇ ਘਰ ਦੇ ਲੇਖੇ ਲਾਈ!
ਨਾ ਕੋਈ ਮੇਰਾ ਪੁੱਤ, ਜਵਾਈ
ਨਾ ਕੋਈ ਤੀਜਾ ਸਕਾ-ਸਹਾਈ
ਮੈਂ ਤਾਂ ਸਾਹਿਬ ਸਭ ਕਮਾਈ
ਘਰ ਦਾ ਹਾਲ ਸੁਧਾਰਨ ਖਾਤਿਰ
ਆਪਣੇ ਘਰ ਦੇ ਲੇਖੇ ਲਾਈ!
ਮੈਂ ਕੀ ਜਾਣਾ ਕੀ ਇਹ ਚਾਹੁਣ
ਵਾਰੀ ਵਾਰੀ ਚੜ੍ਹ ਕੇ ਆਉਣ
ਗਦਰ ਕੀ ਤੇ ਗਦਰੀ ਕੌਣ
ਇਹ ਵੀ ਕਿਹੀ ਅਜਬ ਸਮੱਸਿਆ
ਦਸ ਵਾਰੀ ਮੈਂ ਪਹਿਲਾਂ ਦੱਸਿਆ. .
ਹੋ ਮਜਬੂਰ ਘਰੋਂ ਤੁਰਿਆ ਸਾਂ
ਤੇ ਆਹ ਸਾਹਿਬ, ਧਾਡੇ ਸਾਹਵੇਂ
ਪੰਜੀਂ ਸਾਲੀਂ ਘਰ ਮੁੜਿਆ ਹਾਂ!
ਵਾਰੀ ਵਾਰੀ ਚੜ੍ਹ ਕੇ ਆਉਣ
ਗਦਰ ਕੀ ਤੇ ਗਦਰੀ ਕੌਣ
ਇਹ ਵੀ ਕਿਹੀ ਅਜਬ ਸਮੱਸਿਆ
ਦਸ ਵਾਰੀ ਮੈਂ ਪਹਿਲਾਂ ਦੱਸਿਆ. .
ਹੋ ਮਜਬੂਰ ਘਰੋਂ ਤੁਰਿਆ ਸਾਂ
ਤੇ ਆਹ ਸਾਹਿਬ, ਧਾਡੇ ਸਾਹਵੇਂ
ਪੰਜੀਂ ਸਾਲੀਂ ਘਰ ਮੁੜਿਆ ਹਾਂ!
ਅੱਛਾ!
ਤੂੰ ਫਿਰ ਸਾਨੂੰ ਠੁਲੂ ਸਮਝੇਂ
ਸਾਹਿਬ ਕਹੇਂ ਪਰ ਉੱਲੂ ਸਮਝੇਂ
ਚੋਬਰ ਅੰਦਰੋਂ, ਲਗਦੈਂ ਬਾਬਾ
ਤੇਰੇ ਤਰਲੇ ਵਿਚ ਵੀ ਦਾਬਾ!
ਤੂੰ ਫਿਰ ਸਾਨੂੰ ਠੁਲੂ ਸਮਝੇਂ
ਸਾਹਿਬ ਕਹੇਂ ਪਰ ਉੱਲੂ ਸਮਝੇਂ
ਚੋਬਰ ਅੰਦਰੋਂ, ਲਗਦੈਂ ਬਾਬਾ
ਤੇਰੇ ਤਰਲੇ ਵਿਚ ਵੀ ਦਾਬਾ!
ਸੁਣ! ਤੈਨੂੰ
ਇਕ ਗੱਲ ਸਮਝਾਈਏ?
ਲੰਮੀਂ ਕਿਉਂ ਬੁਝਾਰਤ ਪਾਈਏ
ਐਵੇਂ ਗੱਲ ਨੂੰ ਕਿਉਂ ਲਮਕਾਈਏ!
ਇਕ ਗੱਲ ਸਮਝਾਈਏ?
ਲੰਮੀਂ ਕਿਉਂ ਬੁਝਾਰਤ ਪਾਈਏ
ਐਵੇਂ ਗੱਲ ਨੂੰ ਕਿਉਂ ਲਮਕਾਈਏ!
ਤੇਰੇ ਲਗਦੇ,
ਤੈਥੋਂ ਪਹਿਲਾਂ
ਏਥੇ ਪਹੁੰਚ ਚੁਕੇ ਨੇ !
ਤੈਥੋਂ ਪਹਿਲਾਂ
ਏਥੇ ਪਹੁੰਚ ਚੁਕੇ ਨੇ !
ਘਰੀਂ ਆਪਣੀਂ ਜਾਣ ਨੂੰ ਕਾਹਲੇ
ਪਹਿਲਾਂ ਸਾਡੇ ਕੋਲ ਰੁਕੇ ਨੇ
ਜੇ ਆਖੇਂ ਤਾਂ ਹੁਣੇ ਬੁਲਾਈਏ?
ਮੂੰਹ ਤੇ ਤੇਰੀ ਗੱਲ ਕਰਾਈਏ?
ਪਹਿਲਾਂ ਸਾਡੇ ਕੋਲ ਰੁਕੇ ਨੇ
ਜੇ ਆਖੇਂ ਤਾਂ ਹੁਣੇ ਬੁਲਾਈਏ?
ਮੂੰਹ ਤੇ ਤੇਰੀ ਗੱਲ ਕਰਾਈਏ?
ਉਹ! ਤੇਰੇ ਦੀ
ਇਹ ਕੀ ਹੋਇਆ!
ਕੁਝ ਸਜਣਾਂ ਨੇ ਦੱਸਿਆ ਤੇ ਸੀ
ਉਹੀਓ ਨਿਕਲੇ ਜੋ ਉਹ ਹੈ ਸਣ
ਮੌਤ ਤੋਂ ਪਹਿਲਾਂ ਜਿਨ੍ਹ ਸੀ ਮਰਨਾ
ਉਹੀ ਮਰਿਆ, ਉਹੀਓ ਮੋਇਆ!
ਇਹ ਕੀ ਹੋਇਆ!
ਕੁਝ ਸਜਣਾਂ ਨੇ ਦੱਸਿਆ ਤੇ ਸੀ
ਉਹੀਓ ਨਿਕਲੇ ਜੋ ਉਹ ਹੈ ਸਣ
ਮੌਤ ਤੋਂ ਪਹਿਲਾਂ ਜਿਨ੍ਹ ਸੀ ਮਰਨਾ
ਉਹੀ ਮਰਿਆ, ਉਹੀਓ ਮੋਇਆ!
ਹੁਣ ਕੀ ਹੋਰ ਡਰਾਮਾ ਕਰਨਾ
ਇਉਂ ਨਹੀਂ ਸਰਨਾ!
ਇਉਂ ਨਹੀਂ ਸਰਨਾ!
ਸਭ ਕੁਝ ਜਾਣ ਲਿਆ ਤੇ ਆਓ
ਤੁਸੀਂ ਵੀ ਨਾ ਫਿਰ ਵਕਤ ਗਵਾਓ
ਮੈਥੋਂ ਨਾ ਕੁਝ ਹੋਰ ਕਹਾਓ
ਆਪਣੀ ਮਰਜ਼ੀ ਕਰ ਲਓ ਜਾਓ
ਮੈਂ ਕੁਝ ਹੋਰ ਨਹੀਂ ਹੈ ਕਹਿਣਾ
ਕਰ ਲਓ ਜੋ ਕੁਝ ਕਰਨਾ
ਮੈਂ ਨਹੀਂ ਡਰਨਾ!
ਤੁਸੀਂ ਵੀ ਨਾ ਫਿਰ ਵਕਤ ਗਵਾਓ
ਮੈਥੋਂ ਨਾ ਕੁਝ ਹੋਰ ਕਹਾਓ
ਆਪਣੀ ਮਰਜ਼ੀ ਕਰ ਲਓ ਜਾਓ
ਮੈਂ ਕੁਝ ਹੋਰ ਨਹੀਂ ਹੈ ਕਹਿਣਾ
ਕਰ ਲਓ ਜੋ ਕੁਝ ਕਰਨਾ
ਮੈਂ ਨਹੀਂ ਡਰਨਾ!
ਅੱਛਾ! ਚੋਬਰ
ਐਡੀ ਛੇਤੀ ਫੁੱਲ ਗਿਆਂ ਏਂ
ਹੁਣੇ ਹੁਣੇ ਤੇ
ਦੋ ਮਾਵਾਂ ਲਈ ਤੜਫ ਰਿਹਾ ਸੈਂ
ਡੁਲ੍ਹਦੀਆਂ ਨੀਲੀਆਂ
ਅੱਖੀਆਂ ਨਾਲ ਤਰੀਮਤ ਰੋਂਦੀ
ਬੈਠਾ ਬੈਠਾ ਭੁੱਲ ਗਿਆ ਏਂ?
ਐਡੀ ਛੇਤੀ ਫੁੱਲ ਗਿਆਂ ਏਂ
ਹੁਣੇ ਹੁਣੇ ਤੇ
ਦੋ ਮਾਵਾਂ ਲਈ ਤੜਫ ਰਿਹਾ ਸੈਂ
ਡੁਲ੍ਹਦੀਆਂ ਨੀਲੀਆਂ
ਅੱਖੀਆਂ ਨਾਲ ਤਰੀਮਤ ਰੋਂਦੀ
ਬੈਠਾ ਬੈਠਾ ਭੁੱਲ ਗਿਆ ਏਂ?
ਉਹ ਜੋ ਤਿੰਨੋਂ
ਕਰਨ ਕਮਾਈਆਂ ਤੋਰਨ ਲੱਗੀਆਂ
ਵਾਰੋ ਵਾਰੀ ਗਸ਼ ਖਾ ਡਿੱਗੀਆਂ
ਹੁਣ ਜਦ ਤੈਨੂੰ ਤਖਤ ਚੜ੍ਹਾਇਆ
ਗਲ਼ ਵਿਚ ਮੋਟਾ ਰੱਸਾ ਪਾਇਆ
ਮਾਂਵਾਂ ਪਿੱਟਣ ਢਿਡੋਂ ਜਾਇਆ
ਹਾਏ ਨੀ!
ਮੁੜ ਘਰ ਨਾ ਅਇਆ
ਫਿਰ ਉਨ੍ਹਾਂ ਨੂੰ ਕੌਣ ਸੰਭਾਲੂ?
ਕਰਨ ਕਮਾਈਆਂ ਤੋਰਨ ਲੱਗੀਆਂ
ਵਾਰੋ ਵਾਰੀ ਗਸ਼ ਖਾ ਡਿੱਗੀਆਂ
ਹੁਣ ਜਦ ਤੈਨੂੰ ਤਖਤ ਚੜ੍ਹਾਇਆ
ਗਲ਼ ਵਿਚ ਮੋਟਾ ਰੱਸਾ ਪਾਇਆ
ਮਾਂਵਾਂ ਪਿੱਟਣ ਢਿਡੋਂ ਜਾਇਆ
ਹਾਏ ਨੀ!
ਮੁੜ ਘਰ ਨਾ ਅਇਆ
ਫਿਰ ਉਨ੍ਹਾਂ ਨੂੰ ਕੌਣ ਸੰਭਾਲੂ?
ਬੁਢੀਆਂ ਮਾਵਾਂ
ਡਿੱਗ ਪਈਆਂ ਤੇ ਕੌਣ ੳਠਾਲੂ?
ਡਿੱਗ ਪਈਆਂ ਤੇ ਕੌਣ ੳਠਾਲੂ?
ਹਾਂ!
ਤੇ ਉਹ ਤਰੀਮਤ ਤੇਰੀ
ਨੀਲੀਆਂ ਅੱਖਾਂ ਕਿਧਰ ਛੁਪਾ ’ਲੂ?
ਹੁਸਨ ਜਵਾਨੀ
ਕਾਵਾਂ, ਕੁੱਤਿਆਂ -ਬਿੱਲਿਆਂ ਕੋਲੋਂ
ਕਿਵੇਂ ਬਚਾ ’ਲੂ?
ਤੇ ਉਹ ਤਰੀਮਤ ਤੇਰੀ
ਨੀਲੀਆਂ ਅੱਖਾਂ ਕਿਧਰ ਛੁਪਾ ’ਲੂ?
ਹੁਸਨ ਜਵਾਨੀ
ਕਾਵਾਂ, ਕੁੱਤਿਆਂ -ਬਿੱਲਿਆਂ ਕੋਲੋਂ
ਕਿਵੇਂ ਬਚਾ ’ਲੂ?
ਬੱਸ,ਬੱਸ! ਹੋਰ ਨਹੀਂ ਮੈਂ ਸੁਣਨਾ
ਨਾ ਹੀ ਮੈਂ ਹੁਣ ਸਾਹਿਬ ਕਹਿਣਾ
ਸੱਚ ਪੁੱਛੋ ਤਾਂ
ਮੈਨੂੰ ਆਪਣੇ ਘਰ ਦੇ ਨਾਲੋਂ
ਮੇਰਾ ਹਿੰਦੁਸਤਾਨ ਪਿਆਰਾ
ਮੇਰੀਆਂ ਮਾਵਾਂ ਵੀ ਤਾਂ
ਅਕਸਰ ਮੇਰੀਆਂ ਮਾਂਵਾਂ
ਜਿਨ੍ਹਾਂ ਮੈਂਨੂੰ ਲਾਡ ਲਡਾਇਆ
ਦੁੱਧ ਚੁੰਘਾਇਆ ਵੱਡਿਆਂ ਕੀਤਾ
ਉਨ੍ਹਾਂ ਦੇ ਹੀ ਦੁਧ ਦਾ ਸਦਕਾ
ਮੈਂ ਜੋ ਕਰਨਾ, ਮੈਂ ਜੋ ਕੀਤਾ!
ਨਾ ਹੀ ਮੈਂ ਹੁਣ ਸਾਹਿਬ ਕਹਿਣਾ
ਸੱਚ ਪੁੱਛੋ ਤਾਂ
ਮੈਨੂੰ ਆਪਣੇ ਘਰ ਦੇ ਨਾਲੋਂ
ਮੇਰਾ ਹਿੰਦੁਸਤਾਨ ਪਿਆਰਾ
ਮੇਰੀਆਂ ਮਾਵਾਂ ਵੀ ਤਾਂ
ਅਕਸਰ ਮੇਰੀਆਂ ਮਾਂਵਾਂ
ਜਿਨ੍ਹਾਂ ਮੈਂਨੂੰ ਲਾਡ ਲਡਾਇਆ
ਦੁੱਧ ਚੁੰਘਾਇਆ ਵੱਡਿਆਂ ਕੀਤਾ
ਉਨ੍ਹਾਂ ਦੇ ਹੀ ਦੁਧ ਦਾ ਸਦਕਾ
ਮੈਂ ਜੋ ਕਰਨਾ, ਮੈਂ ਜੋ ਕੀਤਾ!
ਸਦਾ ਉਹ ਮਾਵਾਂ ਰਹਿਣ ਸਲਾਮਤ
ਜੇ ਪੁੱਤ ਦੁਧੀਂ ਲਾਜ ਨਾ ਲਾਵਣ
ਜੋ ਨਾ ਖੱਟ-ਲਿਆਵਣ ਲਾਅਣਤ!
ਜੇ ਪੁੱਤ ਦੁਧੀਂ ਲਾਜ ਨਾ ਲਾਵਣ
ਜੋ ਨਾ ਖੱਟ-ਲਿਆਵਣ ਲਾਅਣਤ!
ਮੇਰੀ ਬਿਸ਼ਨ ਕੌਰ ਤਰੀਮਤ
ਮੁੜ ਨਾ ਕਹਿਣਾ ਨਿਰਬਲ ਔਰਤ
ਉਹ ਤਾਂ ਹੈ ਸ਼ੇਰਨੀ ਮੇਰੀ!
ਮੁੜ ਨਾ ਕਹਿਣਾ ਨਿਰਬਲ ਔਰਤ
ਉਹ ਤਾਂ ਹੈ ਸ਼ੇਰਨੀ ਮੇਰੀ!
ਮੇਰੀਆਂ ਮਾਂਵਾਂ ਦੀ ਰਖਵਾਲੀ
ਉਹ ਕਰੇਗੀ ਸਬਰ-ਸਬੂਰੀ
ਸਾਬਤ ਸੂਰਤ
ਕਿਉਂ?
ਅਜ ਉਹਦੇ ਨਾਲੋਂ ਮੇਰੀ
ਵਤਨ ਮੇਰੇ ਨੂੰ ਵਧ ਜ਼ਰੂਰਤ!
ਉਹ ਕਰੇਗੀ ਸਬਰ-ਸਬੂਰੀ
ਸਾਬਤ ਸੂਰਤ
ਕਿਉਂ?
ਅਜ ਉਹਦੇ ਨਾਲੋਂ ਮੇਰੀ
ਵਤਨ ਮੇਰੇ ਨੂੰ ਵਧ ਜ਼ਰੂਰਤ!
ਬੱਸ ਫਿਰ ਕੀ ਸੀ !
ਜੋ ਹੋਣਾ ਸੀ ਓਹੀਓ ਹੋਇਆ
ਵਿੰਹਦੇ ਵਿੰਹਦੇ ਤਖਤਾ ਆਇਆ
ਗਲ਼ ਲਈ ਰੱਸਾ ਵੀ ਮੰਗਵਾਇਆ
ਜਦ ਸੂਲੀ ’ਤੇ ਭਾਰ ਤੋਲਿਆ
ਰੱਸਾ ਤਾਂ ਕਮਜ਼ੋਰ ਨਿਕਲਿਆ
ਜਾਂ ਫਿਰ ਤਖਤਾ ਸੂਤ ਨਾ ਆਇਆ!
ਜੋ ਹੋਣਾ ਸੀ ਓਹੀਓ ਹੋਇਆ
ਵਿੰਹਦੇ ਵਿੰਹਦੇ ਤਖਤਾ ਆਇਆ
ਗਲ਼ ਲਈ ਰੱਸਾ ਵੀ ਮੰਗਵਾਇਆ
ਜਦ ਸੂਲੀ ’ਤੇ ਭਾਰ ਤੋਲਿਆ
ਰੱਸਾ ਤਾਂ ਕਮਜ਼ੋਰ ਨਿਕਲਿਆ
ਜਾਂ ਫਿਰ ਤਖਤਾ ਸੂਤ ਨਾ ਆਇਆ!
ਫਿਰ ਅੰਨ੍ਹਿਆਂ ਨੇ ਘੁੱਪ ਹਨੇਰੇ
ਦੂਰ ਦੀ ਠਾਣੀ
ਲਾ ਹਥ-ਕੜੀਆਂ ਪੈਰ ਬੇੜੀਆਂ
ਸੈਲੂਲਰ ਜਿਹੇ ਕੁੰਭੀ-ਨਰਕੀਂ
ਸੁੱਟ ਜਹਾਜੇ ਤੁਰਤ ਪੁਚਾਇਆ ਕਾਲੇ-ਪਾਣੀ
ਨਰਕਾਂ ਬਾਰੇ ਕੀ ਦੱਸਾਂ, ਨਰਕਾਂ ਦੀ ਨਾ ਸੁਣੋ ਕਹਾਣੀ!
ਦੂਰ ਦੀ ਠਾਣੀ
ਲਾ ਹਥ-ਕੜੀਆਂ ਪੈਰ ਬੇੜੀਆਂ
ਸੈਲੂਲਰ ਜਿਹੇ ਕੁੰਭੀ-ਨਰਕੀਂ
ਸੁੱਟ ਜਹਾਜੇ ਤੁਰਤ ਪੁਚਾਇਆ ਕਾਲੇ-ਪਾਣੀ
ਨਰਕਾਂ ਬਾਰੇ ਕੀ ਦੱਸਾਂ, ਨਰਕਾਂ ਦੀ ਨਾ ਸੁਣੋ ਕਹਾਣੀ!
ਕਢਣ ਵਾਲਾ ਹਰ ਥਾਂਉਂ
ਜਾਂ ਕਢ ਲਿਆਇਆ
ਪੰਜੀਂ ਸਾਲੀਂ ਮੁੜਦਾ ਮੁੜਦਾ
ਨੇਕ ਕਮਾਈਆਂ ਕਰਦਾ ਕਰਦਾ
ਸੱਚੀਂ ਮੁਚੀਂ ਬਣਿਆ ਬਾਬਾ
26 ਸਾਲੀਂ ਘਰ ਨੂੰ ਆਇਆ!
ਜਾਂ ਕਢ ਲਿਆਇਆ
ਪੰਜੀਂ ਸਾਲੀਂ ਮੁੜਦਾ ਮੁੜਦਾ
ਨੇਕ ਕਮਾਈਆਂ ਕਰਦਾ ਕਰਦਾ
ਸੱਚੀਂ ਮੁਚੀਂ ਬਣਿਆ ਬਾਬਾ
26 ਸਾਲੀਂ ਘਰ ਨੂੰ ਆਇਆ!
ਤਾਂ ਉਹ ਸ਼ੇਰਨੀ
ਨੀਲੀਆਂ ਅੱਖਾਂ ਵਾਲੀ
ਬਿਸ਼ਨ ਕੌਰ ਜੀ
ਭਕਨੇ ਪਿੰਡ ਦੇ ਹੁਣ ਅੱਧ-ਢੱਠੇ
ਘਰ ਵਿਚ ਜਿੱਥੇ ਛੱਡ ਗਿਆ ਸੀ
ਛੇਤੀ ਆਉਣ ਦਾ ਵਾਅਦਾ ਕਰ ਕੇ
ਪੱਥਰ ਵਾਂਙੂ ਗੱਡ ਗਿਆ ਸੀ
ਦੋਵੇਂ ਮਾਵਾਂ, ਧਰਮ-ਮਾਂ ਤੇ ਜਨਨੀ
ਪੁੱਤ ਆਪਣੇ ਦਾ ਰਾਹ ਵਿੰਹਦੀਆਂ
ਵਾਰੋ ਵਾਰੀ ਹਥੀਂ ਅਪਣੀਂ
ਕੱਲ-ਮੁਕੱਲੀ ਤੋਰ ਚੁੱਕੀ ਸੀ,
ਚੜ੍ਹ ਚੜ੍ਹ ਆਏ ਤੁਫਾਨਾਂ ਦਾ ਮੂੰਹ
ਮੋੜ ਚੁੱਕੀ ਸੀ, ਤੋੜ ਚੁੱਕੀ ਸੀ
ਸਮੇਂ ਨੂੰ ਹੁਣ ਉਹ
ਕੰਨੋਂ ਫੜੀ ਧਰੀਕ ਰਹੀ ਸੀ
ਆਸ ਤੇ ਆਸਾਂ ਲਾਈ ਬੈਠੀ
ਸਿਰ ਦਾ ਸਾਈਂ ਉਡੀਕ ਰਹੀ ਸੀ!
ਨੀਲੀਆਂ ਅੱਖਾਂ ਵਾਲੀ
ਬਿਸ਼ਨ ਕੌਰ ਜੀ
ਭਕਨੇ ਪਿੰਡ ਦੇ ਹੁਣ ਅੱਧ-ਢੱਠੇ
ਘਰ ਵਿਚ ਜਿੱਥੇ ਛੱਡ ਗਿਆ ਸੀ
ਛੇਤੀ ਆਉਣ ਦਾ ਵਾਅਦਾ ਕਰ ਕੇ
ਪੱਥਰ ਵਾਂਙੂ ਗੱਡ ਗਿਆ ਸੀ
ਦੋਵੇਂ ਮਾਵਾਂ, ਧਰਮ-ਮਾਂ ਤੇ ਜਨਨੀ
ਪੁੱਤ ਆਪਣੇ ਦਾ ਰਾਹ ਵਿੰਹਦੀਆਂ
ਵਾਰੋ ਵਾਰੀ ਹਥੀਂ ਅਪਣੀਂ
ਕੱਲ-ਮੁਕੱਲੀ ਤੋਰ ਚੁੱਕੀ ਸੀ,
ਚੜ੍ਹ ਚੜ੍ਹ ਆਏ ਤੁਫਾਨਾਂ ਦਾ ਮੂੰਹ
ਮੋੜ ਚੁੱਕੀ ਸੀ, ਤੋੜ ਚੁੱਕੀ ਸੀ
ਸਮੇਂ ਨੂੰ ਹੁਣ ਉਹ
ਕੰਨੋਂ ਫੜੀ ਧਰੀਕ ਰਹੀ ਸੀ
ਆਸ ਤੇ ਆਸਾਂ ਲਾਈ ਬੈਠੀ
ਸਿਰ ਦਾ ਸਾਈਂ ਉਡੀਕ ਰਹੀ ਸੀ!
ਉੱਠੀ!
ਹੋਈ ਅੰਤ ਅਨਾਇਤ
ਹੋਈ ਅੰਤ ਅਨਾਇਤ
ਨਾ ਕੋਈ ਸ਼ਿਕਵਾ ਨਾ ਸ਼ਿਕਾਇਤ
ਧਾਅ ਕੇ ਗਲ਼ ਨਾਲ ਲਾਇਆ
ਹੇ ਖੁਦਾਇਆ!
ਮੁੱਦਤਾਂ ਪਿਛੋਂ ਪਿਰ ਘਰ ਆਇਆ
ਸੌ ਸੌ ਵਾਰੀ ਸਿਜਦਾ ਕੀਤਾ
ਸੌ ਸੌ ਵਾਰੀ ਸ਼ੁਕਰ ਮਨਾਇਆ!
ਧਾਅ ਕੇ ਗਲ਼ ਨਾਲ ਲਾਇਆ
ਹੇ ਖੁਦਾਇਆ!
ਮੁੱਦਤਾਂ ਪਿਛੋਂ ਪਿਰ ਘਰ ਆਇਆ
ਸੌ ਸੌ ਵਾਰੀ ਸਿਜਦਾ ਕੀਤਾ
ਸੌ ਸੌ ਵਾਰੀ ਸ਼ੁਕਰ ਮਨਾਇਆ!
ਹੁਣ ਜਦ ਸੂਰਜ ਅਸਤਣ ਲੱਗਾ
ਉੱਜੜਿਆ ਘਰ ਵੱਸਣ ਲੱਗਾ
ਮਿਲਣ ਲਈ ਕੋਈ ਉਥੇ ਆਉਂਦਾ
ਬਾਬਾ ਕਹਿ ਕੇ ਪਿਆਰ ਜਤਾਉਂਦਾ
ਅਹੁਲਦਾ, ਗੋਡੇ ਛੁਹਣੇ ਚਾਹੁੰਦਾ
ਉਹ ਖੁਦ ਪਿੱਛੇ ਹਟਦਾ ਹਟਦਾ
ਬਿਸ਼ਨ ਕੌਰ ਵਲ ਸੈਨਤ ਕਰਦਾ
ਦਸਦਾ
ਉੱਜੜਿਆ ਘਰ ਵੱਸਣ ਲੱਗਾ
ਮਿਲਣ ਲਈ ਕੋਈ ਉਥੇ ਆਉਂਦਾ
ਬਾਬਾ ਕਹਿ ਕੇ ਪਿਆਰ ਜਤਾਉਂਦਾ
ਅਹੁਲਦਾ, ਗੋਡੇ ਛੁਹਣੇ ਚਾਹੁੰਦਾ
ਉਹ ਖੁਦ ਪਿੱਛੇ ਹਟਦਾ ਹਟਦਾ
ਬਿਸ਼ਨ ਕੌਰ ਵਲ ਸੈਨਤ ਕਰਦਾ
ਦਸਦਾ
ਭਲਿਆ! ਮੈਥੋਂ ਅੱਗੇ
ਇਸੇ ਦੀ ਕੁਰਬਾਨੀ ਲੱਗੇ!
ਇਸੇ ਦੀ ਕੁਰਬਾਨੀ ਲੱਗੇ!
ਬਿਸ਼ਨ ਕੌਰ ਨੇ ਕੁਝ ਨਹੀਂ ਮੰਗਿਆ
ਬਿਸ਼ਨ ਕੌਰ ਨੇ ਕੁਝ ਨਹੀਂ ਚਾਹਿਆ
ਸਿਰ ਦੇ ਸਾਈਂ ਹੱਥੀਂ ਉਠੇ ਮਈਅਤ ਉਹਦੀ
ਰੂਹ ਸੁਰਖਰੂ, ਇਉਂ ਈ ਹੋਇਆ।
ਬਿਸ਼ਨ ਕੌਰ ਨੇ ਕੁਝ ਨਹੀਂ ਚਾਹਿਆ
ਸਿਰ ਦੇ ਸਾਈਂ ਹੱਥੀਂ ਉਠੇ ਮਈਅਤ ਉਹਦੀ
ਰੂਹ ਸੁਰਖਰੂ, ਇਉਂ ਈ ਹੋਇਆ।
ਮਨ ਵਿਚ ਆਉਂਦੈ
ਸਾਹਿਬਾਂ ਨੇ ਸੀ ਤੀਰ ਓਸਦੇ ਭੰਨ ਗਵਾਏ
ਘਰ ਦੇ ਭੇਤੀ ਨੇ ਹੀ ਫਿਰ ਲੰਕਾ ਨੂੰ ਢਾਇਆ
ਹਨੂੰਮਾਨ ਸਨ ਜਿੱਤ ਗਏ ਨੇ, ਉਹ ਝੜੱਪਾਂ
ਪਰ ਇਹ ਜੰਗ ਤਾਂ . .
ਉਸ ਦਿਨ ਤੀਕਰ ਜਾਰੀ ਰਹਿਣੀ
ਪੂੰਜੀਵਾਦੀ, ਸਾਮਰਾਜ ਦਾ
ਭੱਰਿਸ਼ਟ ਹੋਏ ਸਭ ਕੰਮ-ਕਾਜ ਦਾ
ਜਿੱਚਰ ਹੁੰਦਾ ਨਹੀਂ ਸਫ਼ਾਇਆ
ਜੋ ਉਸ ਮਿਥਿਆ ਜੋ ਉਸ ਚਾਹਿਆ!!!
To read article ਮੇਰੇ ਹਿੱਸੇ ਦੇ ਬਾਬਾ ਸੋਹਣ ਸਿੰਘ ਜੀ ਭਕਨਾ Pleases check it out and as usual leave a comment.
ਸਾਹਿਬਾਂ ਨੇ ਸੀ ਤੀਰ ਓਸਦੇ ਭੰਨ ਗਵਾਏ
ਘਰ ਦੇ ਭੇਤੀ ਨੇ ਹੀ ਫਿਰ ਲੰਕਾ ਨੂੰ ਢਾਇਆ
ਹਨੂੰਮਾਨ ਸਨ ਜਿੱਤ ਗਏ ਨੇ, ਉਹ ਝੜੱਪਾਂ
ਪਰ ਇਹ ਜੰਗ ਤਾਂ . .
ਉਸ ਦਿਨ ਤੀਕਰ ਜਾਰੀ ਰਹਿਣੀ
ਪੂੰਜੀਵਾਦੀ, ਸਾਮਰਾਜ ਦਾ
ਭੱਰਿਸ਼ਟ ਹੋਏ ਸਭ ਕੰਮ-ਕਾਜ ਦਾ
ਜਿੱਚਰ ਹੁੰਦਾ ਨਹੀਂ ਸਫ਼ਾਇਆ
ਜੋ ਉਸ ਮਿਥਿਆ ਜੋ ਉਸ ਚਾਹਿਆ!!!
To read article ਮੇਰੇ ਹਿੱਸੇ ਦੇ ਬਾਬਾ ਸੋਹਣ ਸਿੰਘ ਜੀ ਭਕਨਾ Pleases check it out and as usual leave a comment.
Leave a Reply